ਮੁਹਾਲੀ (ਸੱਚੀ ਕਲਮ ਬਿਊਰੋ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੇ ਵਜੀਫਾ ਘੋਟਾਲਾ ਕਰ ਕੇ ਦਲਿਤ ਵਿਦਿਆਰਥੀਆਂ ਦਾ ਜੀਵਨ ਹਨੇਰੇ ਵਿਚ ਧੱਕ ਦਿੱਤਾ ਜਿਸ ਦੇ ਵਿਰੋਧ ਵਿਚ ਅਣਮਿੱਥੇ ਸਮੇਂ ਲਈ ਮੁਹਾਲੀ ਜਿਲ੍ਹੇ ਦੇ ਔਹਦੇਦਾਰਾਂ ਅਤੇ ਲੀਡਰਾਂ ਵਲੋਂ ਭੁੱਖ ਹੜਤਾਲ ਰੱਖੀ ਗਈ ਹੈ।
ਤੀਜੇ ਦਿਨ ਦੀ ਹੜਤਾਲ ਸਮੇਂ ਟਰਾਂਸਪੋਰਟ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨੇ ਕੈਪਟਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਰੋਨਾ ਦੇ ਮਾੜੇ ਹਲਾਤਾਂ ਵਿੱਚ ਜਿੱਥੇ ਗਰੀਬ ਵਰਗ ਦੀ ਬਾਂਹ ਫੜਨੀ ਸੀ ਉਸੇ ਉਲਟ ਦਲਿਤ ਬੱਚਿਆਂ ਦੇ ਞਜੀਫੇ ਨਾਲ ਆਪਣੀਆਂ ਜੇਬਾਂ ਭਰ ਲਈਆਂ। ਹੁਣ ਵੀ ਸਰਕਾਰ ਵਜ਼ੀਫੇ ਦੇਣ ਲਈ ਮੀਟਿੰਗਾਂ ਕਰ ਕੇ ਸਿਰਫ ਖਾਨਾਪੂਰਤੀ ਕਰ ਰਹੀ ਹੈ । ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ 2016/17 ਤੋਂ 2019 ਤੱਕ 40% ਤੱਕ ਫੰਡ ਰਲੀਜ਼ ਕਰ ਰਹੇਂ ਆ ।ਬਾਕੀ ਰਹਿੰਦਾ ਫੰਡ 2022 ਵਿੱਚ ਦਿੱਤਾ ਜਾਵੇਗਾ ਕੈਪਟਨ ਅਮਰਿੰਦਰ ਜਾਂ ਮਨਪ੍ਰੀਤ ਬਾਦਲ ਸਾਹਿਬ ਨੂੰ ਇਹ ਨਹੀ ਪਤਾ ਕਿ ਪੰਜਾਬ ਦੇ ਲੋਕ ਬਹੁਤ ਅੱਕ ਚੁੱਕੇ ਨੇ ਦੁਬਾਰਾ ਸਰਕਾਰ ਦੇ ਸੁਪਨੇ ਦੇਖਣਾ ਬੰਦ ਕਰਕੇ ਬਚਦੀ ਇੱਜ਼ਤ ਬਚਾਉਣ ਲਈ ਲੋਕਾਂ ਦੇ ਕੰਮ ਕੀਤੇ ਜਾਣ ।
ਇਸ ਮੌਕੇ ਐਸ ਸੀ ਵਿੰਗ ਦੇ ਸਹਿ ਪ੍ਰਧਾਨ ਜਸਪਾਲ ਕੁੰਭੜਾ ਨੇ ਦਲਿਤ ਵਿਰੋਧੀ ਅਤੇ ਪੱਖਪਾਤ ਰੱਖਣ ਵਾਲੀਆ ਪਾਰਟੀਆਂ ਤੋਂ ਸੁਚੇਤ ਹੋਣ ਲਈ ਬੇਨਤੀ ਕੀਤੀ । ਆਉਣ ਸਮੇਂ ਵਿੱਚ ਆਮ ਆਦਮੀ ਦਾ ਸਾਥ ਦੇਣ ਲਈ ਕਿਹਾ ਤਾਂ ਕਿ ਗਰੀਬ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ ।
ਅੱਜ ਦੀ ਹੜਤਾਲ ਸਮੇਂ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ , ਪ੍ਰਭਜੌਤ ਕੌਰ , ਕਰਮਜੀਤ ਚੌਹਾਨ, ਬਲਜੀਤ ਚੰਦ ਸ਼ਰਮਾ, ਸੰਨੀ ਆਹਲੂਵਾਲੀਆ, ਮਨਦੀਪ ਮਟੌਰ , ਰਮੇਸ਼ ਸ਼ਰਮਾ , ਬੱਬਲ ਪ੍ਰੀਤ , ਆਦਿ ਸ਼ਾਮਲ ਹਨ ।